ਭਾਰਤ-ਕੈਨੇਡਾ ਵਿਵਾਦ ਤੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਬੰਦੀ ਗਿਆਨੀ ਹਰਪ੍ਰੀਤ ਸਿੰਘ ਨੇ ਤਿੱਖਾ ਬਿਆਨ ਦਿੱਤਾ ਹੈ। ਉਨ੍ਹਾਂ ਜਲੰਧਰ ਵਿਚ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ, ਭਾਰਤ ਸਰਕਾਰ ਘੱਟ ਗਿਣਤੀਆਂ ਖ਼ਾਸ ਕਰ ਪੰਜਾਬੀਆਂ ਨੂੰ ਵੱਖਵਾਦੀ ਤੇ ਖ਼ਾਲਿਸਤਾਨੀ ਬਣਾਉਣ ਤੇ ਤੁਲੀ ਹੋਈ ਹੈ। ਉਨ੍ਹਾਂ ਕਿਹਾ ਕਿ, ਪੰਜਾਬ ਦੇ ਹਾਲਾਤ ਜੋ ਅੱਜ ਕੱਲ੍ਹ ਬਣ ਰਹੇ ਹਨ, ਉਹਦੇ ਬਾਰੇ ਸਾਨੂੰ ਸਮੂਹ ਪੰਜਾਬੀਆਂ ਤੇ ਸਿੱਖ ਨੂੰ ਸੋਚਣਾ ਪਵੇਗਾ। ਇਸ ਦੇ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਨੈਸ਼ਨਲ ਮੀਡੀਏ ਤੇ ਵੀ ਸਵਾਲ ਚੁੱਕੇ ਗਏ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਤੇ ਭਾਰਤੀ ਮੀਡੀਆ ਨੇ ਸੱਚਾਈ ਦੱਸਣ ਦੀ ਥਾਂ ਸਿੱਖ ਕੌਮ ਖ਼ਿਲਾਫ਼ ਨਫ਼ਰਤ ਤੇ ਡਰ ਦਾ ਮਾਹੌਲ ਸਿਰਜਿਆ ਹੈ।ਨਾਲ ਹੀ ਕਿਹਾ ਕਿ, ਨੈਸ਼ਨਲ ਮੀਡੀਆ ਬਿਨਾਂ ਸਬੂਤਾਂ ਤੋਂ ਹੀ ਸਿੱਖਾਂ ਨੂੰ ਬਦਨਾਮ ਕਰਕੇ, ਉਨ੍ਹਾਂ ਦਾ ਅਕਸ ਖ਼ਰਾਬ ਕਰ ਰਿਹਾ ਹੈ।
.
Giani Harpreet Singh gets straight on the India-Canada dispute.
.
.
.
#gianiharpreetsingh #canadnews #indiacanada
~PR.182~